Posts

Showing posts from April, 2020

Featured post

Sach Punjabi Poetry

Image
Punjabi Poetry Sach by Ranjot Poetry Name: Sach Writer/Poet :  Ranjot Singh Book Name: Running Water ਵਗਦੇ ਪਾਣੀ ** ਸੱਚ ** ਜੇ ਆਵੇਂ ਨਾ ਤੋੜ ਨਿਭਾਉਣੀ ਅੱਖੀਆਂ ਕਦੀ ਨਾ ਲਾਈਏ ਜੀ ਦਿਲ ਬਹਿਲਾ ਕੇ ਸਾਥ ਨਾ ਛੱਡੀਏ ਚਾਹੇ ਜਿਉਂਦੇ ਜੀ ਮਰ ਜਾਈਏ ਜੀ ਛੋਟੀਆਂ ਉਮਰਾਂ ਵਾਲਿਆਂ ਦਾ ਵਸਾਹ ਕਦੇ ਨਾ ਖਾਈਏ ਜੀ ਕੱਲ੍ਹ ਪਤਾ ਨਹੀਂ ਕੀ ਹੋਣਾ ਏ ਅੱਜ ਜ਼ਿੰਦਗੀ ਖੂਬ ਹੰਢਾਈਏ ਜੀ ਸੱਜਣ ਦੇਖਕੇ ਦਿਲ ਖ਼ੁਸ਼ ਕਰੀਏ ਦੁਸ਼ਮਣ ਦੇਖ ਗੰਡਾਸਾ ਜੀ ਰੋਹਬ ਪੂਰਾ ਅੱਖਾਂ ਵਿਚ ਰੱਖੀਏ ਬਣਾਈਏ ਨਾ ਜੱਗ ਤਮਾਸ਼ਾਜੀ ਮਾਪਿਆਂ ਨਾਲ ਜੁੜ ਕੇ ਰਹੀਏ ਜਿਉਂ ਪੱਤਿਆਂ ਨਾਲ ਟਾਹਣੀ ਜੀ ਇਕ ਵਾਰੀ ਲਾਕੇ ਨਾ ਛੱਡੀਏ ਚਾਹੇ ਪਾਗਲ ਹੋ ਜੇ ਹਾਣੀ ਜੀ ਸੜੀਏ ਨਾ ਐਵੇਂ ਅੱਗ ਵਾਗੂੰ ਦਿਲ ਵਿਚ ਨੂਰ ਬਹਾਈਏ ਜੀ ਜਿੰਦਗੀ ਥੋੜੇ ਸਮੇਂ ਦੀ ਹੈ ਜੋਤ ਬਸ ਹੱਸ ਖੇਡ ਨਿਭਾਈਏ ਜੀ ਜਿੰਦਗੀ ਥੋੜੇ ਸਮੇਂ ਦੀ ਹੈ ਜੋਤ ਬਸ ਹੱਸ ਖੇਡ ਨਿਭਾਈਏ ਜੀ Ranjot Singh

ਕੁੜੀਆਂ ਦਾ ਸਤਿਕਾਰ Respect for Women Punjabi Poetry by Ranjot Singh

Image
GET FULL BOOK HERE  ਕਵਿਤਾ ਦਾ ਨਾਮ:ਕੁੜੀਆਂ ਦਾ ਸਤਿਕਾਰ ਲੇਖਕ ਦਾ ਨਾਮ: ਰਣਜੋਤਸਿੰਘ Poetry Name: Respect for Women Poet/writer Name: Ranjot Singh **ਕੁੜੀਆਂ ਦਾ ਸਤਿਕਾਰ** ਮੁੰਡਿਆਂ ਦਾ ਦਰਜ਼ਾ ਕੁੜੀਆਂ ਨੂੰ ਦੇਣ ਵਾਲਿਓ ਜ਼ਰਾ ਏਸ ਵਲ ਝਾਤੀ ਵੀ ਮਾਰ ਲਵੋ ਅੱਜ ਕਿਥੇ ਰਹਿ ਗਈਆਂ ਕੁੜੀਆਂ ਕੁਝ ਬਾਹਰ ਜਾਣ ਤੋਂ ਡਰਦੀਆਂ ਨੇ ਕੁਝ ਅੰਦਰੋ-ਅੰਦਰੀ ਮਰਦੀਆਂ ਨੇ ਜ਼ਿੰਦਗੀ ਦੇ ਅਰਮਾਨ ਓ ਸਾਰੇ ਰੱਬ ਆਸਰੇ ਸੁੱਟ ਦੀਆਂ ਨੇ ਜਦ ਚਾਨਣ ਨਜ਼ਰੀ ਨਹੀਂ ਆਉਂਦਾ ਫਿਰ ਆਪਣੇ ਲੇਖਾਂ ਨੂੰਫੁੱਟਦੀਆਂ ਨੇ ਜ਼ਿੰਦਗੀ ਵਿਚ ਮਾਰਾਂ ਵੜੀਆ ਸੀ ਕੁਝ ਦਹੇਜ ਦੇ ਹੱਥੀਂ ਚੜ੍ਹੀਆਂ ਨੇ ਕੁਝ ਜਿਸਮ ਅੱਗ ਵਿੱਚ ਵਲੀਆਂ ਨੇ ਕੁਝ ਬੇਗਾਨਿਆ ਦੇ ਲਈ ਲੜੀਆਂ ਨੇ ਕੁਝ ਆਪਣਿਆਂ ਦੇ ਲਈ ਖੜੀਆਂ ਨੇ ਕੁਝ ਪਿਆਰ ਦਾ ਪਾਣੀ ਪੀ ਗਈਆਂ ਕੁਝ ਬਿਨ-ਪੀਤੇ ਈ ਮਰੀਆਂ ਨੇ ਕੁਝ ਹੰਕਾਰ ਕਰਨ ਸੋਹਣੀ ਸੂਰਤ ਦਾ ਕੁੱਝ ਚੰਗੀ ਸੀਰਤ ਵਿਚ ਢਲੀਆਂ ਨੇ ਕੁਝ ਕੁੱਖਾਂ ਦੇ ਵਿੱਚ ਮਰੀਆਂ ਨੇ ਕੁਝ ਅੰਦਰੋਂ-ਅੰਦਰੀਂ ਡਰੀਆਂ ਨੇ ਇਨ੍ਹਾਂ ਦੀ ਇੱਜ਼ਤ ਕਰਿਆ ਕਰੋ ਕਿਉਂਕਿ ਇਜ਼ਤ ਲਈ ਇਹ ਬਣੀਆਂ ਨੇ ਇਨ੍ਹਾਂ ਦੀ ਇੱਜ਼ਤ ਕਰਿਆ ਕਰੋ ਕਿਉਂਕਿ ਇਜ਼ਤ ਲਈ ਇਹ ਬਣੀਆਂ ਨੇ Ranjot Singh GET HERE FULL BOOK " WAGDEE PAANI " RUNNING WATER BY RANJOT SINGH  CLICK HERE BUY FROM GOOGLE