Posts

Showing posts from March, 2020

Featured post

ਭੈਣ ਦਾ ਪਿਆਰ / Bhen da pyaar / Sister's Love Punjabi Poetry

Image
* ਭੈਣ ਦਾ ਪਿਆਰ * ਅੱਜ ਲਿਖਣਾ ਚਾਹੁੰਦਾਂ ਭੈਣ ਲਈ ਜਿਹਨੇ ਬਚਪਨ ਨਾਲ ਗੁਜ਼ਾਰਿਆ ਏ ਮੈਥੋਂ ਦੂਰ ਹੋ ਗਈ ਬੇਸ਼ੱਕ ਉਹ ਤਾਂ ਵੀ ਦਿਲ ਵਿੱਚ ਘਰ ਮੇਰੇ ਉਸਾਰਿਆ ਏ ਯਾਦ ਆ ਜਾਂਦੀਆਂ ਯਾਦਾਂ ਉਹ ਪਰਾਣੀਆ ਅਸੀਂ ਖੇਡਣਾਂ ਦੋਨਾਂ ਇਕੱਠਿਆਂ ਵਾਂਗ ਹਾਣੀਆਂ ਲੜਨਾਂ ਲੜਾਈ ਵੀ ਹੋ ਜਾਂਦੀ ਫਿਰ ਮੰਮੀ ਤੋਂ ਕੁੱਟ ਖਾ ਲੈਂਦੇ ਥੋੜਾ ਟਾਇਮ ਗੁੱਸੇ ਰਹਿ ਕੇ ਇਕ ਦੂਜੇ ਨੂੰ ਫਿਰ ਮਣਾ ਲੈਂਦੇ ਅੱਜ ਜਦ ਮੈਨੂੰ ਭੈਣ ਮਿਲਦੀ ਮੇਰਾ ਸੀਨਾ ਠਰ ਜਾਂਦਾ ਮੈਨੂੰ ਦੇਖ ਕੇ ਉਹਦੀਆਂ ਅੱਖਾਂ ਵਿੱਚ ਹੰਜੂ ਵੀ ਭਰ ਜਾਂਦਾ ਪੱਤਿਆਂ ਤੇ ਟਾਹਣੀਆਂ ਵਾਂਗ ਸਾਡਾ ਰਿਸ਼ਤਾ ਭੈਣ-ਭਰਾ ਦਾ ਖਿੜਿਆ ਰਹੇ ਗੁਲਾਬਾਂ ਵਾਂਗ ਇਹ ਰਿਸ਼ਤਾ ਭੈਣ-ਭਰਾ ਦਾ ਰੱਖੜੀ ਵਾਲੇ ਦਿਨ ਵੀ ਮੈਨੂੰ ਯਾਦ ਬੜੀ ਆਉਂਦੀ ਏ ਛੇਤੀ ਬੰਨ੍ਹੇ ਮੇਰੇ ਗੁੱਟ ਉਤੇ ਰੱਖੜੀ ਦੀ ਗੱਲ ਵੀ ਸਤਾਉਂਦੀ ਏ ਜ਼ਿੰਦਗੀ ਚ ਬਣਦਾ ਦਸਵੰਧ ਵੀ ਮੈਂ ਦਿਊਂਗਾ ਜਿੰਨਾਂ ਟਾਈਮ ਜਿਉਂਦਾ ਹਾਂ ਭੈਣ ਨਾਲ ਤੇਰੇ ਰਹੂੰਗਾ ਰਣਜੋਤ ਸਿੰਘ

Tera Intzaar Punjabi Poetry by Writer Ranjot Singh

Image
Poetry Name: Tera Intzaar  Language : Punjabi Writer.Poet : Ranjot Singh  Published book Name: Running Water (Wagdee Paani)  Buy Book Here : Click here *ਤੇਰਾ ਇੰਤਜ਼ਾਰ* ਪਹਿਲਾਂ ਕਾਂ ਬੋਲੇ ਬਨੇਰੇ ਤੇ ਹੁਣ ਘੁੱਗੀਆਂ ਵੀ ਬੋਲਣ ਲੱਗੀਆਂ ਨੇ ਤੇਰੇ ਆਉਣ ਦਾ ਮੈਨੂੰ ਪਤਾ ਲੱਗਾ ਤਾਹੀਂ ਠੰਡੀਆਂ ਹਵਾਵਾਂ ਵਗੀਆਂ ਨੇ ਮੈਂ ਮੁੜ - ਮੁੜ ਗਲੀ ਚ ਜਾਂਦਾ ਹਾਂ ਜਦ ਵੀ ਅਵਾਜ਼ ਕੋਈ ਆਉਂਦੀ ਏ ਤੂੰ ਜਲਦੀ ਆਉਣਾ ਘਰ ਸਾਡੇ ਮੈਨੂੰ ਮਹਿਕ ਪਿਆਰ ਦੀ ਸਤਾਉਂਦੀ ਏ ਉਹ ਦਿਨ ਹੋਣਾ ਸਰਗੀ ਵਰਗਾ ਉਸ ਰਾਤ ਵੀ ਸੂਰਜ ਚੜ੍ਹ ਜਾਣਾ ਜਦ ਤੂੰ ਆਏਂਗੀ ਬੂਹੇ ਤੇ ਮੇਰਾ ਸੀਨਾ ਠਰ ਜਾਣਾ ਮੇਰੇ ਬੁੱਲਾਂ ਤੇ ਸਮਾਈਲ ਵੀ ਆ ਜਾਣੀ ਤੇਰਾ ਚੇਹਰਾ ਵੀ ਮੁਸਕਰਾ ਜਾਣਾ ਤੂੰ ਮਿਲੀਂ ਮੈਨੂੰ ਲੱਗ ਸੀਨੇ ਦੇ ਮੈਂ ਤੇਰੇ ਵਿੱਚ ਸਮਾ ਜਾਣਾ

ਸੱਟਾਂ ਲੱਗੀਆਂ ਦਿਲਾਂ ਤੇ ਗੁੱਝੀਆਂ ਪੰਜਾਬੀ ਸ਼ਾਇਰੀ

Image

History of Baba Jogi Peer Ji Chahal (E-Book Available Now)

Image
History of Baba Jogi Peer Ji Chahal (E-Book Available Now)  DESCRIPTION This book draws on the history of Baba Jogi Peer, taking information from many sources and imaginatively. Through this book you will get to know some of the important things about Baba Jogi Pir Ji's history and the Chahal tribe. The purpose of this book is not to harm any caste, religion, creed etc. Ebook : ISBN: 9780463859674 GGKEY:X4F2PT7KF99 Writer : Ranjot Singh Language: Punjabi  Total Pages : 35 Publisher: RANA BOOKS INDIA ___________________ In Punjabi:   ਇਹ ਕਿਤਾਬ ਬਹੁਤ ਸਾਰੇ ਸਾਧਨਾਂ ਤੋਂ ਜਾਣਕਾਰੀ ਲੈ ਕੇ ਅਤੇ ਕਲਪਨਿਕ ਰੂਪ ਵਿੱਚ ਬਾਬਾ ਜੋਗੀ ਪੀਰ ਜੀ ਦੇ ਇਤਿਹਾਸ ਨੂੰ ਦਰਸਾਉਂਦੀ ਹੈ । ਇਸ ਕਿਤਾਬ ਦੇ ਜਰੀਏ ਤੁਸੀਂ ਬਾਬਾ ਜੋਗੀ ਪੀਰ ਜੀ ਦੇ ਇਤਿਹਾਸ ਬਾਰੇ ਅਤੇ ਚਹਿਲ ਗੋਤ ਬਾਰੇ ਕੁਝ ਅਹਿਮ ਗੱਲਾਂ ਤੋਂ ਜਾਣੂ ਹੋਵੋਗੇ । ਇਸ ਕਿਤਾਬ ਦਾ ਮਕਸਦ ਕਿਸੇ ਜਾਤੀ , ਧਰਮ , ਪ੍ਰਾਣੀ ਆਦਿ ਨੂੰ ਠੇਸ ਪਹੁੰਚਾਉਣਾ ਨਹੀਂ ਹੈ । ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਿਤਾਬ ਚੰਗੀ ਲੱਗੇਗੀ । ਧੰਨਵਾਦ ।। ABOUT THE AUTHOR :  ਰਣਜੋਤ ਸਿੰਘ ਨੂੰ ਜੋਤ ਚਹਿਲ ਦੇ ਨਾਮ ਨਾਲ ਵੀ ਜਾਣਿਆ ਜਾ

ਕੁਝ ਲਿਖਿਆ Kuch Likhyea Punjabi Poetry by Ranjot Singh

Image
ਕੁਝ ਲਿਖਿਆ  ਕੁਝ ਲਿਖਿਆ ਪਾਕ ਮੁਹੱਬਤ ਲਈ ਕੁਝ ਲਿਖਿਆ ਦਰਦ ਵਿਛੋੜੇ ਲਈ ਕੁਝ ਲਿਖਿਆ ਰਾਵੀ ਕੰਢੇ ਲਈ ਕੁਝ ਲਿਖਿਆ ਦੇਸ਼ ਦੇ ਵੰਡੇ ਲਈ ਕੁਝ ਲਿਖਿਆ ਰੁਖਾਂ ਸੁਖਾਂ ਲਈ ਕੁਝ ਲਿਖਿਆ ਸ਼ਾਮ ਹਨੇਰੇ ਲਈ ਕੁਝ ਲਿਖਿਆ ਸੂਰਜ ਚੜ੍ਹਦੇ ਲਈ ਕੁਝ ਲਿਖਿਆ ਬੱਦਲ ਭੱਜਦੇ ਲਈ ਕੁਝ ਲਿਖਿਆ ਪਾਣੀ ਚੱਲਦੇ ਲਈ ਕੁਝ ਲਿਖਿਆ ਆਪਣੇ ਵੱਲ ਦੇ ਲਈ ਕੁਝ ਲਿਖਿਆ ਪਿਆਰ ਪਰਵਾਨੇ ਲਈ ਕੁਝ ਲਿਖਿਆ ਪਿਆਰ ਬਿਆਨੇ ਲਈ ਕੁਝ ਲਿਖਿਆ ਪਿਆਰ ਆਪਣੇ ਲਈ ਕੁਝ ਲਿਖਿਆ ਪਿਆਰ ਬੇਗਾਨੇ ਲਈ ਕੁਝ ਲਿਖਿਆ ਉਨ੍ਹਾਂ ਥਾਵਾਂ ਲਈ ਕੁਝ ਲਿਖੀਆਂ ਉਨ੍ਹਾਂ ਰਾਹਵਾ ਲਈ ਕੁਝ ਲਿਖਿਆ ਦਿਲਾਂ ਦੇ ਦੀਪਾਂ ਲਈ ਕੁਝ ਲਿਖਿਆ ਦਿਲਾਂ ਦੇ ਪ੍ਰੀਤਾਂ ਲਈ ਕੁਝ ਲਿਖਿਆ ਯਾਰਾਂ ਬੇਲੀਆਂ ਲਈ ਕੁਝ ਲਿਖਿਆ ਉਹਨਾਂ ਸਹੇਲੀਆਂ ਲਈ ਕੁਝ ਲਿਖਿਆ ਛੱਲੇ ਗਾਨੀ ਲਈ ਕੁਝ ਲਿਖਿਆ ਪਿਆਰ ਨਿਸ਼ਾਨੀ ਲਈ ਕੁਝ ਲਿਖਿਆ ਤੈਨੂੰ ਪਾਵਣ ਲਈ ਕੁਝ ਲਿਖਿਆ ਤੈਨੂੰ ਚਾਵਣ ਲਈ ਕੁਝ ਲਿਖਿਆ ਤੈਨੂੰ ਮਨਾਉਣ ਲਈ ਕੁਝ ਲਿਖਿਆ ਤੈਨੂੰ ਖੋਹਣ ਲਈ ਕੁਝ ਲਿਖਿਆ ਤੇਰਾ ਹੋਣ ਲਈ ਕੁਝ ਲਿਖਿਆ ਹੈ ਮੈਂ ਰੋਣ ਲਈ ਲਿਖਣਾ ਤਾਂ ਬਹੁਤ ਕੁੱਝ ਸੀ ਜੋਤ ਪਰ ਲਿਖਿਆਂ ਦਿਲ ਸਮਝਾਉਣ ਲਈ ਪਰ ਲਿਖਿਆਂ ਦਿਲ ਸਮਝਾਉਣ ਲਈ ਰਣਜੋਤ ਸਿੰਘ

Love Also Causes Separation

Image
ਪਿਆਰ ਵੀ ਜੁਦਾਈ ਦਾ ਕਾਰਨ ਬਣ ਜਾਂਦਾ ਹੈ, ਕਿਸੇ ਨੂੰ ਹੱਦੋਂ ਵੱਧ ਪਿਆਰ ਨਾ ਕਰੋ ।। ਰਣਜੋਤ ਸਿੰਘ Love also causes separation. don't to love someone too much . Ranjot Singh