ਕੁਝ ਲਿਖਿਆ ਪਾਕ ਮੁਹੱਬਤ ਲਈ
ਕੁਝ ਲਿਖਿਆ ਦਰਦ ਵਿਛੋੜੇ ਲਈ
ਕੁਝ ਲਿਖਿਆ ਰਾਵੀ ਕੰਢੇ ਲਈ
ਕੁਝ ਲਿਖਿਆ ਦੇਸ਼ ਦੇ ਵੰਡੇ ਲਈ
ਕੁਝ ਲਿਖਿਆ ਰੁਖਾਂ ਸੁਖਾਂ ਲਈ
ਕੁਝ ਲਿਖਿਆ ਸ਼ਾਮ ਹਨੇਰੇ ਲਈ
ਕੁਝ ਲਿਖਿਆ ਸੂਰਜ ਚੜ੍ਹਦੇ ਲਈ
ਕੁਝ ਲਿਖਿਆ ਬੱਦਲ ਭੱਜਦੇ ਲਈ
ਕੁਝ ਲਿਖਿਆ ਪਾਣੀ ਚੱਲਦੇ ਲਈ
ਕੁਝ ਲਿਖਿਆ ਆਪਣੇ ਵੱਲ ਦੇ ਲਈ
ਕੁਝ ਲਿਖਿਆ ਪਿਆਰ ਪਰਵਾਨੇ ਲਈ
ਕੁਝ ਲਿਖਿਆ ਪਿਆਰ ਬਿਆਨੇ ਲਈ
ਕੁਝ ਲਿਖਿਆ ਪਿਆਰ ਆਪਣੇ ਲਈ
ਕੁਝ ਲਿਖਿਆ ਪਿਆਰ ਬੇਗਾਨੇ ਲਈ
ਕੁਝ ਲਿਖਿਆ ਉਨ੍ਹਾਂ ਥਾਵਾਂ ਲਈ
ਕੁਝ ਲਿਖੀਆਂ ਉਨ੍ਹਾਂ ਰਾਹਵਾ ਲਈ
ਕੁਝ ਲਿਖਿਆ ਦਿਲਾਂ ਦੇ ਦੀਪਾਂ ਲਈ
ਕੁਝ ਲਿਖਿਆ ਦਿਲਾਂ ਦੇ ਪ੍ਰੀਤਾਂ ਲਈ
ਕੁਝ ਲਿਖਿਆ ਯਾਰਾਂ ਬੇਲੀਆਂ ਲਈ
ਕੁਝ ਲਿਖਿਆ ਉਹਨਾਂ ਸਹੇਲੀਆਂ ਲਈ
ਕੁਝ ਲਿਖਿਆ ਛੱਲੇ ਗਾਨੀ ਲਈ
ਕੁਝ ਲਿਖਿਆ ਪਿਆਰ ਨਿਸ਼ਾਨੀ ਲਈ
ਕੁਝ ਲਿਖਿਆ ਤੈਨੂੰ ਪਾਵਣ ਲਈ
ਕੁਝ ਲਿਖਿਆ ਤੈਨੂੰ ਚਾਵਣ ਲਈ
ਕੁਝ ਲਿਖਿਆ ਤੈਨੂੰ ਮਨਾਉਣ ਲਈ
ਕੁਝ ਲਿਖਿਆ ਤੈਨੂੰ ਖੋਹਣ ਲਈ
ਕੁਝ ਲਿਖਿਆ ਤੇਰਾ ਹੋਣ ਲਈ
ਕੁਝ ਲਿਖਿਆ ਹੈ ਮੈਂ ਰੋਣ ਲਈ
ਲਿਖਣਾ ਤਾਂ ਬਹੁਤ ਕੁੱਝ ਸੀ ਜੋਤ
ਪਰ ਲਿਖਿਆਂ ਦਿਲ ਸਮਝਾਉਣ ਲਈ
ਪਰ ਲਿਖਿਆਂ ਦਿਲ ਸਮਝਾਉਣ ਲਈ
ਰਣਜੋਤ ਸਿੰਘ
Comments
Post a Comment