Featured post

Tera Intzaar Punjabi Poetry by Writer Ranjot Singh


Poetry Name: Tera Intzaar 
Language : Punjabi
Writer.Poet : Ranjot Singh 
Published book Name: Running Water (Wagdee Paani) 
Buy Book Here : Click here


*ਤੇਰਾ ਇੰਤਜ਼ਾਰ*


ਪਹਿਲਾਂ ਕਾਂ ਬੋਲੇ ਬਨੇਰੇ ਤੇ
ਹੁਣ ਘੁੱਗੀਆਂ ਵੀ ਬੋਲਣ ਲੱਗੀਆਂ ਨੇ
ਤੇਰੇ ਆਉਣ ਦਾ ਮੈਨੂੰ ਪਤਾ ਲੱਗਾ
ਤਾਹੀਂ ਠੰਡੀਆਂ ਹਵਾਵਾਂ ਵਗੀਆਂ ਨੇ

ਮੈਂ ਮੁੜ-ਮੁੜ ਗਲੀ ਜਾਂਦਾ ਹਾਂ
ਜਦ ਵੀ ਅਵਾਜ਼ ਕੋਈ ਆਉਂਦੀ
ਤੂੰ ਜਲਦੀ ਆਉਣਾ ਘਰ ਸਾਡੇ
ਮੈਨੂੰ ਮਹਿਕ ਪਿਆਰ ਦੀ ਸਤਾਉਂਦੀ

ਉਹ ਦਿਨ ਹੋਣਾ ਸਰਗੀ ਵਰਗਾ
ਉਸ ਰਾਤ ਵੀ ਸੂਰਜ ਚੜ੍ਹ ਜਾਣਾ
ਜਦ ਤੂੰ ਆਏਂਗੀ ਬੂਹੇ ਤੇ
ਮੇਰਾ ਸੀਨਾ ਠਰ ਜਾਣਾ

ਮੇਰੇ ਬੁੱਲਾਂ ਤੇ ਸਮਾਈਲ ਵੀ ਜਾਣੀ
ਤੇਰਾ ਚੇਹਰਾ ਵੀ ਮੁਸਕਰਾ ਜਾਣਾ
ਤੂੰ ਮਿਲੀਂ ਮੈਨੂੰ ਲੱਗ ਸੀਨੇ ਦੇ
ਮੈਂ ਤੇਰੇ ਵਿੱਚ ਸਮਾ ਜਾਣਾ

Comments

Popular posts from this blog

Latest 17 books By Writer Ranjot Singh Chahal Availabe now Get here